ਭਾਰਤ ਸਭ ਤੋਂ ਵੱਧ ਭਿਆਨਕ ਮਹਾਂਮਾਰੀਆਂ ਵਾਲੇ ਦੇਸ਼ਾ ਵਿੱਚ (ਨਿਊਜ਼ਨੰਬਰ ਖਾਸ ਖ਼ਬਰ )

Last Updated: Jun 19 2019 14:10
Reading time: 0 mins, 59 secs

ਭਾਰਤ ਸਰਕਾਰ ਵੱਲੋਂ ਹਮੇਸ਼ਾ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਭਾਰਤ ਇੱਕ ਅਜਿਹਾ ਵਿਕਾਸਸ਼ੀਲ ਦੇਸ਼ ਹੈ ਜਿਸ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਜੀਡੀਪੀ ਗ੍ਰੋਥ ਵਿੱਚ ਦੁਨੀਆ ਦਾ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲਾ ਦੇਸ਼ ਵੀ ਹੈ l ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਨੇ ਭਾਰਤ ਦੇ ਸਿਰ ਇੱਕ ਅਜਿਹਾ ਤਾਜ ਮੜ੍ਹ ਦਿੱਤਾ ਹੈ ਜਿਸ ਨਾਲ ਕਿਸੇ ਵੀ ਭਾਰਤੀ ਨੂੰ ਗਰਵ ਮਹਿਸੂਸ ਹੋਣ ਦੀ ਬਜਾਏ ਸ਼ਰਮ ਹੀ ਆਵੇਗੀ l ਭਾਰਤ ਸਰਕਾਰ ਦੱਸਦੀ ਰਹੀ ਹੈ ਕਿ ਭਾਰਤ ਸਿਹਤ ਸੇਵਾਵਾਂ ਵਿੱਚ ਦੁਨੀਆ ਵਿੱਚ ਚੰਗੀ ਥਾਂ ਰੱਖਦਾ ਹੈ ਅਤੇ ਬਹੁਤ ਸਾਰੇ ਵਿਦੇਸ਼ੀ ਭਾਰਤ ਵਿੱਚ ਇਲਾਜ ਚੰਗਾ ਅਤੇ ਸਸਤਾ ਹੋਣ ਕਰਕੇ ਇਥੋਂ ਇਲਾਜ ਕਰਵਾਉਣ ਆਉਂਦੇ ਹਨ l 

ਭਾਰਤ ਸਰਕਾਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਇਹ ਅੰਕੜੇ ਸ਼ਾਇਦ ਰਾਸ ਨਾ ਆਉਣ ਜਿਨ੍ਹਾਂ ਵਿੱਚ ਭਾਰਤ ਸਭ ਤੋਂ ਵੱਧ ਭਿਆਨਕ ਮਹਾਂਮਾਰੀਆਂ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਹੋਇਆ ਹੈ l ਇਨ੍ਹਾਂ ਅੰਕੜਿਆਂ ਅਨੁਸਾਰ ਪਹਿਲੇ ਨੰਬਰ ਤੇ ਮੈਡਗਾਸਕਰ ਹੈ ਜਿਸ ਵਿੱਚ ਹੁਣ ਤੱਕ ਭਿਆਨਕ ਮਹਾਂਮਾਰੀਆਂ ਦੇ 84804 ਮਾਮਲੇ ਸਾਹਮਣੇ ਆਏ ਦੂਜੇ ਨੰਬਰ ਤੇ ਯੂਕਰੇਨ ਹੈ ਜਿਸ ਵਿੱਚ 78659 ਅਜਿਹੇ ਮਾਮਲੇ ਆਏ ਅਤੇ ਤੀਜੇ ਨੰਬਰ ਤੇ ਭਾਰਤ ਹੈ ਜਿਸ ਵਿੱਚ ਹੁਣ ਤੱਕ 53170 ਭਿਆਨਕ ਮਹਾਂਮਾਰੀਆਂ ਦੇ ਮਾਮਲੇ ਸਾਹਮਣੇ ਆਏ ਇਸੇ ਤਰਾਂ ਪਾਕਿਸਤਾਨ ,ਫਿਲੀਪੀਂਜ਼ ਯਮਨ, ਨਾਇਜੀਰਿਆ ,ਬਰਾਜ਼ੀਲ, ਥਾਈਲੈਂਡ ਅਤੇ ਕਜ਼ਾਕਿਸਤਾਨ ਕ੍ਰਮਵਾਰ 4, 5,6,7,8,9 ਅਤੇ 10  ਨੰਬਰ ਤੇ ਹਨl