ਜੇ ਤੋੜੇ ਟ੍ਰੈਫਿਕ ਨਿਯਮ ਤਾਂ ਹੁਣ ਕੱਟੇਗਾ ਪਹਿਲਾਂ ਨਾਲੋਂ 10 ਗੁਣਾ ਚਲਾਨ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 18 2019 19:02
Reading time: 0 mins, 54 secs

ਕਈ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਆਪਣੀ ਸ਼ਾਨ ਸਮਝਦੇ ਹਨ ਅਤੇ ਟ੍ਰੈਫਿਕ ਨਿਯਮ ਉਨ੍ਹਾਂ ਲਈ ਕੋਈ ਖੇਡਣ ਵਾਲੀ ਚੀਜ਼ ਹੀ ਲੱਗਦੇ ਹਨ। ਸਾਡੇ ਦੇਸ਼ ਵਿੱਚ ਜਿੰਨੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ ਉਨ੍ਹਾਂ 'ਚੋਂ ਜ਼ਿਆਦਾਤਰ ਚਲਾਨ ਹੋ ਜਾਣ ਦੇ ਡਰੋਂ ਕਰਦੇ ਹਨ। ਭਾਰਤ ਵਿੱਚ ਟ੍ਰੈਫਿਕ ਨਿਯਮਾਂ ਦਾ ਉਲੰਘਣ ਆਮ ਗੱਲ ਹੈ ਤੇ ਇਸਦਾ ਕਾਰਨ ਹੈ ਭਾਰਤ ਵਿੱਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਲਈ ਕੋਈ ਠੋਸ ਸਜਾ ਜਾਂ ਜੁਰਮਾਨੇ ਦਾ ਨਾ ਹੋਣਾ। ਭਾਰਤ ਸਰਕਾਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਾਂ ਵਾਲਿਆਂ ਲਈ ਜੁਰਮਾਨੇ ਵਿੱਚ 10 ਗੁਣਾ ਵਾਧਾ ਕਰਨ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਸੜਕ ਅਤੇ ਆਵਾਜਾਈ ਮੰਤਰਾਲੇ ਮੋਟਰ ਵਹੀਕਲ ਅਮੈਂਡਮੈਂਟ ਬਿਲ ਨੂੰ ਰਾਜ ਸਭਾ ਵਿੱਚ ਪੇਸ਼ ਕਰਨ ਜਾ ਰਹੀ ਹੈ। ਇਹ ਬਿਲ ਜੇਕਰ ਪਾਸ ਹੁੰਦਾ ਹੈ ਤਾਂ ਚਲਾਨ ਸੰਬੰਧੀ ਬਹੁਤ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਇਸ ਬਿਲ ਦੇ ਜਰੀਏ ਜੁਰਮਾਨੇ ਦੀ ਰਕਮ ਨੂੰ ਇੱਕ ਲੱਖ ਰੁਪਈਏ ਤੱਕ ਲਿਜਾਇਆ ਜਾ ਸਕਦਾ ਹੈ ਜਿਸ ਨੂੰ ਰਾਜ ਸਰਕਾਰ 10 ਗੁਣਾ ਵੀ ਕਰ ਸਕਦੀ ਹੈ। ਦੱਸਦੇ ਚੱਲੀਏ ਕਿ ਪਿਛਲੀ ਮੋਦੀ ਸਰਕਾਰ ਵਿੱਚ ਇਹ ਬਿਲ ਲੋਕ ਸਭਾ ਵਿੱਚ ਪਾਸ ਹੋ ਚੁੱਕਾ ਹੈ।