3 ਜੂਨ ਨੂੰ ਨਸ਼ੇ ਦੀ ਹਾਲਤ 'ਚ ਬੇਹੋਸ਼ ਮਿਲੀ ਲੜਕੀ ਦੀ ਮੌਤ

Last Updated: Jun 18 2019 13:29
Reading time: 0 mins, 38 secs

ਪੰਜਾਬ ਸਰਕਾਰ ਦੇ ਪੰਜਾਬ ਨੂੰ ਨਸ਼ਾ ਮੁਕਤ ਕਾਰਨ ਦੇ ਦਾਅਵਿਆਂ ਦੀ ਫ਼ੂਕ ਉਸ ਸਮੇਂ ਨਿੱਕਲ ਗਈ ਸੀ ਜਦੋਂ ਬੀਤੀ 3 ਜੂਨ ਨੂੰ ਬਠਿੰਡਾ ਦੇ ਡੱਬਵਾਲੀ ਰੋਡ ਤੇ ਨਸ਼ੇ ਦੀ ਹਾਲਤ ਵਿੱਚ ਬੇਹੋਸ਼ੀ ਵਿੱਚ ਇੱਕ ਕੁੜੀ ਮਿਲੀ ਸੀ। ਉਸੇ ਬੇਹੋਸ਼ ਮਿਲੀ ਕੁੜੀ ਦੀ ਅੱਜ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਹੈ ਪਰ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਦੀ ਇਸ ਲੜਕੀ ਦੀ ਮੌਤ ਨੇ ਸਮਾਜ ਅਤੇ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ। 3 ਜੂਨ ਨੂੰ ਇਸ ਲੜਕੀ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਪਿਛਲੇ 5, 7 ਸਾਲਾਂ ਤੋਂ ਨਸ਼ਾ ਕਰ ਰਹੀ ਹੈ ਅਤੇ ਉਸਦੇ ਇਲਾਕੇ ਦੀਆਂ ਹੋਰ ਕੁੜੀਆਂ ਵੀ ਨਸ਼ੇ ਦੀ ਦਲਦਲ ਵਿੱਚ ਫੱਸ ਚੁੱਕੀਆਂ ਹਨ।