ਅਖੀਰ ਕਿਸਾਨ ਜਿੱਤੇ ਆੜ੍ਹਤੀਏ ਤੇ ਕੇਸ ਦਰਜ ਪਰ ਭਖ ਸਕਦਾ ਹੈ ਮਾਮਲਾ

Last Updated: Jun 15 2019 16:58
Reading time: 0 mins, 59 secs

ਪਿਛਲੇ 6 ਦਿਨਾਂ ਤੋਂ ਭੁੱਚੋ ਦੇ ਕਿਸਾਨ ਮਨਜੀਤ ਸਿੰਘ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਕੈਂਟ ਦਾ ਘਿਰਾਓ ਕੀਤਾ ਗਿਆ ਸੀ। ਘਿਰਾਓ ਐਨਾ ਕੁ ਤਕੜਾ ਸੀ ਕਿ ਥਾਣਾ ਕੈਂਟ ਦੇ ਪੁਲਿਸ ਮੁਲਾਜ਼ਮਾਂ ਦਾ ਥਾਣੇ ਦੇ ਅੰਦਰ ਬਾਹਰ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਸੀ। ਬੀਤੇ ਦਿਨ ਲੁਧਿਆਣਾ ਅਤੇ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਵੀ ਇਸ ਘਿਰਾਓ ਵਿੱਚ ਸ਼ਾਮਿਲ ਰਹੇ। ਅਖੀਰ ਨੂੰ ਪੁਲਿਸ ਨੇ ਹਾਰ ਮੰਨਦਿਆਂ ਕਿਸਾਨਾਂ ਦੀ ਮੰਗ ਤੇ ਆੜ੍ਹਤੀ ਅਸ਼ੋਕ ਕੁਮਾਰ ਅਤੇ ਸੁਰਜੀਤ ਕੁਮਾਰ ਤੇ ਕੇਸ ਦਰਜ ਕਰ ਲਿਆ ਹੈ ਜਿਸ ਕਰਕੇ ਕਿਸਾਨਾਂ ਨੇ ਆਪਣਾ ਸ਼ਂਘਰਸ਼ ਮੁਲਤਵੀ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਰਚਾ ਦਰਜ ਹੋਣ ਮਗਰੋਂ ਜੇਕਰ ਪੁਲਿਸ ਨੇ ਆੜ੍ਹਤੀ ਨੂੰ ਗਿਰਫਤਾਰ ਕਰਨ 'ਚ ਦੇਰੀ ਕੀਤਾ ਜਾ ਇਨਕੁਆਰੀ ਦੇ ਬਹਾਨੇ ਪਰਚਾ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਫਿਰ ਤੋਂ ਧਰਨੇ ਤੇ ਬੈਠ ਜਾਣਗੇ। ਉੱਧਰ ਬੀਤੇ ਦੋ ਦਿਨਾਂ ਤੋਂ ਭੁੱਚੋ ਦੀ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਵੀ ਪੁਲਿਸ ਚੌਂਕੀ ਘੇਰ ਕੇ ਅਤੇ ਅੱਧਾ ਦਿਨ ਬਜ਼ਾਰ ਬੰਦ ਰੱਖ ਕੇ ਪੁਲਿਸ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਕਿਸਾਨਾਂ ਦੇ ਦਬਾਅ ਵਿੱਚ ਆੜ੍ਹਤੀ ਤੇ ਝੂਠਾ ਪਰਚਾ ਦਰਜ ਕੀਤਾ ਤਾਂ ਉਹ ਤਿੱਖਾ ਸ਼ਂਘਰਸ਼ ਕਰਨਗੇ। ਜੇਕਰ ਆੜ੍ਹਤੀਆ ਐਸੋਸੀਏਸ਼ਨ ਨੇ ਵੀ ਇਸ ਮਾਮਲੇ ਤੇ ਕਰੜਾ ਰੁੱਖ ਆਪਣਾ ਲਿਆ ਤਾਂ ਪੁਲਿਸ ਦੀਆ ਮੁਸ਼ਕਿਲ ਵਿੱਚ ਵਾਧਾ ਹੋ ਸਕਦਾ ਹੈ।