ਚੰਦ੍ਰਯਾਨ 2 'ਚ ਦੋ ਔਰਤਾਂ ਦੀ ਵੱਡੀ ਭੂਮਿਕਾ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Jun 15 2019 13:56
Reading time: 1 min, 13 secs

ਪਿਛਲੇ ਸਾਲ਼ੀ ਭਾਰਤੀ ਦੇ ਪੁਲਾੜ ਖੋਜ ਏਜੰਸੀ ਇਸਰੋ ਵੱਲੋਂ ਚੰਨ ਤੇ ਭੇਜੇ ਗਏ ਮਿਸ਼ਨ ਦੀ ਸਫ਼ਲਤਾ ਤੋਂ ਬਾਅਦ ਹੁਣ ਇਸਰੋ ਚੰਦ੍ਰਯਾਨ 2  ਚੰਨ ਤੇ ਭੇਜਣ ਜਾ ਰਹੀ ਹੈ। ਇਸ ਮਿਸ਼ਨ ਦੀ ਮਹੱਤਤਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਭਾਰਤੀ ਸਪੇਸ ਏਜੰਸੀ ਆਪਣੇ ਇਸ ਚੰਦ੍ਰਯਾਨ 2 ਉਪਗ੍ਰਹਿ ਨੂੰ ਚੰਨ ਦੇ ਦੱਖਣੀ ਧੁਰੇ ਤੇ ਉਤਾਰਨ ਜਾ ਰਹੀ ਹੈ ਅਤੇ ਐਸਾ ਅੱਜ ਤੱਕ ਹੋਰ ਕਿਸੇ ਵੀ ਦੇਸ਼ ਨੇ ਨਹੀਂ ਕੀਤਾ ਹੈ। ਇਸ ਔਖੇ ਅਤੇ ਮਹੱਤਵ ਪੂਰਨ ਮਿਸ਼ਨ ਦੀ ਅਗਵਾਈ ਇਸ ਵਾਰ ਭਾਰਤ ਦੀਆ ਦੋ ਧੀਆਂ ਕਰਨ ਜਾ ਰਹੀਆਂ ਹਨ। ਚੰਦ੍ਰਯਾਨ 2 ਦੀ ਡਾਇਰੈਕਟਰ ਰਿੱਤੂ ਕ੍ਰਧਿਲ ਨੂੰ ਬਣਾਇਆ ਗਿਆ ਹੈ ਅਤੇ ਐਮ ਵਨੀਤਾ ਪ੍ਰੋਜੈਕਟ ਡਾਇਰੈਕਟਰ ਬਣਾਏ ਗਏ ਹਨ। 15 ਜੁਲਾਈ ਨੂੰ ਚੰਨ ਤੇ ਭੇਜੇ ਜਾਣ ਵਾਲ਼ੇ ਇਸ ਵੱਡੇ ਪ੍ਰੋਜੈਕਟ ਦੀ ਕਮਾਨ ਇਨ੍ਹਾਂ ਦੋਹਾ ਔਰਤਾਂ ਦੇ ਹੱਥ ਹੋਣ ਕਰਕੇ ਭਾਰਤ ਦੀਆ ਔਰਤਾਂ ਦਾ ਸਨਮਾਨ ਪੂਰੀ ਦੁਨੀਆ ਵਿੱਚ ਵੱਧ ਗਿਆ ਹੈ। ਇਸਰੋ ਨੇ ਦੁਨੀਆ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੀਆ ਔਰਤਾਂ ਕਿਸੇ ਨਾਲੋਂ ਘੱਟ ਨਹੀਂ ਹਨ। ਸਪੇਸ ਵਿੱਚ ਪਹਿਲਾਂ ਹੀ ਭਾਰਤ ਦੀ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਆਪਣੀ ਯੋਗਤਾ ਦੇ ਝੰਡੇ ਗੱਡ ਚੁੱਕੀਆਂ ਹਨ ਤੇ ਇਸਰੋ ਦੇ ਇਸ ਚੰਦ੍ਰਯਾਨ 2 ਮਿਸ਼ਨ ਦੇ ਸਫ਼ਲ ਹੁੰਦਾ ਹੀ ਇਨ੍ਹਾਂ ਦੋਹਾ ਔਰਤਾਂ ਦਾ ਨਾਮ ਵੀ ਸੁਨਹਿਰੇ ਇਤਿਹਾਸ ਵਿੱਚ ਦਰਜ ਹੋ ਜਾਏਗਾ। ਰਿਤੂ ਕ੍ਰਧਿਲ ਨੂੰ ਭਾਰਤ ਦੀ ਰਾਕੇਟ ਵੁਮੈਨ ਵੀ ਕਿਹਾ ਜਾਂਦਾ ਹੈ। ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਰਿੱਤੂ ਨੂੰ ਯੰਗ ਸਾਇੰਟਿਸਟ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਸੀ। ਇਸਰੋ ਭਾਰਤ ਦੇ ਮੰਗਲ ਮਿਸ਼ਨ ਵਿੱਚ ਵੀ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਚੁੱਕਿਆ ਹੈ ਮੰਗਲ ਮਿਸ਼ਨ ਵਿੱਚ ਲਗਭਗ 8 ਔਰਤ ਵਿਗਿਆਨੀਆਂ ਨੇ ਭਾਗ ਲਿਆ ਸੀ।