ਤੇ ਜੱਦੋ ਪਹਿਲੀ ਵਾਰ ਵੋਟ ਪਾਉਣ ਆਈ ਲੜਕੀ ਦੀ ਵੋਟ ਕੋਈ ਹੋਰ ਹੀ ਪਾ ਗਿਆ

Last Updated: May 21 2019 18:42
Reading time: 0 mins, 40 secs

ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਬਹੁਤ ਸਾਰਾ ਪ੍ਰਚਾਰ ਕੀਤਾ ਸੀ ਪਰ ਫਿਰ ਵੀ ਚੋਣ ਕਮਿਸ਼ਨ ਵੋਟਿੰਗ ਪ੍ਰਤੀਸ਼ਤ ਵਧਾਉਣ ਵਿੱਚ ਸਫ਼ਲ ਨਹੀਂ ਹੋ ਸਕਿਆ। ਚੋਣ ਕਮਿਸ਼ਨ ਦੀ ਜੱਦੋ ਜਹਿਦ ਮਗਰੋਂ ਜੱਦੋ ਕੋਈ ਵੋਟ ਪਾਉਣ ਆ ਵੀ ਗਿਆ ਤਾਂ ਉਸ ਵੋਟਰ ਦੀ ਵੋਟ ਪਹਿਲਾ ਹੀ ਪੋਲ ਹੋ ਚੁੱਕੀ ਸੀ। ਇਹ ਮਾਮਲਾ ਹੈ ਲੋਕ ਸਭਾ ਬਠਿੰਡਾ ਦੇ ਵਾਰਡ ਨੰਬਰ 31 ਦੀ ਵਸਨੀਕ ਮਨਦੀਪ ਕੌਰ ਦਾ, ਮਨਦੀਪ ਕੌਰ ਨੇ ਦੱਸਿਆ ਕਿ ਜੱਦੋ ਬੂਥ ਨੰਬਰ  88 ਗੁਡਵਿਲ ਸਕੂਲ ਵਿੱਚ ਵੋਟ ਪਾਉਣ ਗਈ ਤਾਂ ਚੋਣ ਅਮਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਵੋਟ ਤਾਂ ਪੈ ਚੁੱਕੀ ਹੈ ਤੇ ਉਹ ਹੁਣ ਵੋਟ ਨਹੀਂ ਪਾ ਸਕਣਗੇ। ਮਨਦੀਪ ਕੌਰ ਨੇ ਦੱਸਿਆ ਕਿ ਉਹ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਸਨ ਪਰ ਉਨ੍ਹਾਂ ਦੀ ਥਾਂ ਉਨ੍ਹਾਂ ਦੀ ਵੋਟ ਕਿਸੇ ਹੋਰ ਨੇ ਪਾ ਦਿੱਤੀ ਇਸ ਲਈ ਉਨ੍ਹਾਂ ਨੂੰ ਨਿਰਾਸ਼ਾ ਹੋਈ।