ਖਹਿਰਾ ਨੇ  ਨਵਜੋਤ ਸਿੰਘ ਸਿੱਧੂ ਨੂੰ ਪੀ.ਡੀ.ਏ 'ਚ ਆਉਣ ਦਾ ਆਫਰ ਦਿੱਤਾ

Last Updated: May 21 2019 17:25
Reading time: 0 mins, 43 secs

ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਵਾਦ ਤੇ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਕੀਤਾ ਹੈ l ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸੱਚ ਬੋਲ ਰਹੇ ਹਨ ਅਜਿਹੇ ਸੱਚੇ ਬੰਦਿਆ ਦੀ ਪੀ .ਡੀ.ਏ ਵਿੱਚ ਜਰੂਰਤ ਹੈ ਅਤੇ ਉਹ ਉਨ੍ਹਾਂ ਦਾ ਪੰਜਾਬ ਡੇਮੋਕਰਟਿਕ ਗਠਜੋੜ ਵਿੱਚ ਆਉਣ ਦਾ ਸਵਾਗਤ ਕਰਦੇ ਹਨ l ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੋਕ ਕੁਰਸੀਆਂ ਬਚਾਉਣ ਲਈ ਸੌ ਝੂਠ ਬੋਲਦੇ ਹਨ ਪਰ ਨਵਜੋਤ ਸਿੰਘ ਸਿੱਧੂ ਨੇ ਬਾਦਲ ਅਤੇ ਕੈਪਟਨ ਦੀ ਸੰਡ ਗੰਢ ਨੂੰ ਉਜਾਗਰ ਕਰਕੇ ਆਪਣਾ ਮੰਤਰੀ ਪਦ ਦਾਅ ਤੇ ਲਗਾਇਆ ਹੈ l ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਬੇਅਦਬੀ ਮਾਮਲੇ ਤੇ ਵੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਦਾ ਪੱਖ ਪੂਰਾ ਕਰ ਰਹੇ ਹਨ l ਉਨ੍ਹਾਂ ਕਿਹਾ ਸਰਕਾਰ ਦੁਆਰਾ ਗਠਿਤ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਬਾਦਲ ਨੂੰ ਕੋਈ ਵੀ ਤਕਲੀਫ ਨਾ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਮੰਸ਼ਾ ਤੇ ਸਵਾਲ ਖੜੇ ਕਰਦਾ ਹੈ l