ਡੇਰਾ ਪ੍ਰੇਮੀਆਂ ਦੀ ਵੋਟ ਅਤੇ ਖਹਿਰਾ ਨੂੰ ਪਈ ਵੋਟ ਤੈਅ ਕਰੇਗੀ ਬਠਿੰਡਾ ਦੀ ਜਿੱਤ-ਹਾਰ

Last Updated: May 20 2019 19:10
Reading time: 0 mins, 42 secs

ਬਠਿੰਡਾ ਲੋਕ ਸਭਾ ਸੀਟ ਤੇ ਡੇਰਾ ਸਿਰਸਾ ਪ੍ਰੇਮੀਆਂ ਦੀ ਵੋਟ ਦਾ ਇੱਕ ਵੱਡਾ ਹਿੱਸਾ ਹੈ ਅਤੇ ਇਸ ਵਾਰ ਇਹ ਵੋਟ ਅਤੇ ਸੁਖਪਾਲ ਖਹਿਰਾ ਨੂੰ ਪਈ ਵੋਟ ਦੇ ਨਾਲ ਜਿੱਤ-ਹਾਰ ਦਾ ਫ਼ੈਸਲਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇੱਥੋਂ ਡੇਰਾ ਸਿਰਸਾ ਦੀ ਵੱਡੀ ਗਿਣਤੀ ਵੋਟ ਨੂੰ ਅਕਾਲੀ ਦਲ ਦੀ ਪੱਕੀ ਵੋਟ ਗਿਣਿਆ ਜਾਂਦਾ ਸੀ ਪਰ ਡੇਰਾ ਮੁਖੀ ਨੂੰ ਹੋਈ ਸਜਾ ਦੇ ਬਾਅਦ ਇਹ ਰੁਝਾਨ ਬਦਲਿਆ ਹੈ।

ਜਾਣਕਾਰੀ ਅਨੁਸਾਰ ਇਸ ਵਾਰ ਡੇਰਾ ਪ੍ਰੇਮੀਆਂ ਨੇ ਆਪਣੀ ਵੋਟ ਇੱਕ ਪਾਸੇ ਨਹੀਂ ਦੇ ਕੇ ਵੰਡ ਕੇ ਵੋਟ ਪਾਈ ਹੈ। ਇਸਦੇ ਨਾਲ ਹੀ ਮਾਹਿਰ ਕਹਿ ਰਹੇ ਹਨ ਕਿ ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਵੋਟ ਵੀ ਬੀਬੀ ਬਾਦਲ ਅਤੇ ਰਾਜਾ ਵੜਿੰਗ ਦੀ ਜਿੱਤ-ਹਾਰ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਖਹਿਰਾ ਨੂੰ ਮਿਲੀ ਵੱਧ ਵੋਟ ਬੀਬੀ ਬਾਦਲ ਲਈ ਫ਼ਾਇਦੇਮੰਦ ਅਤੇ ਘੱਟ ਵੋਟ ਮਿਲਣ ਦੀ ਸੂਰਤ ਵਿੱਚ ਰਾਜਾ ਵੜਿੰਗ ਨੂੰ ਫ਼ਾਇਦਾ ਹੋ ਸਕਦਾ ਹੈ।