100 ਦਿਨਾਂ 'ਚ ਚੜ੍ਹ ਗਈਆਂ, 118 ਕੀਮਤੀ ਜਾਨਾਂ ਸੜਕ ਹਾਦਸਿਆਂ ਦੀ ਭੇਂਟ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 13 2019 10:48
Reading time: 1 min, 43 secs

ਵੈਸੇ ਤਾਂ ਮੌਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ ਅਤੇ ਨਾ ਹੀ ਹੁੰਦਾ ਹੈ, ਇਸ ਦਾ ਕਿਸੇ ਦੀ ਉਮਰ ਤੇ ਸਥਾਨ ਨਾਲ ਸਬੰਧ। ਬਾਵਜੂਦ ਕੁਝ ਮੌਤਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਟੱਲ ਸਕਦੀਆਂ ਹਨ ਪਰ, ਸਿਰਫ਼ ਤਾਂ, ਜੇਕਰ ਲੋਕਾਂ ਦੀਆਂ ਅਣਗਹਿਲੀਆਂ ਉਸ ਦੇ ਦਰਮਿਆਨ ਨਾ ਆ ਜਾਣ ਤਾਂ। 

ਦੋਸਤੋ, ਆਪਾਂ ਗੱਲ ਕਰਦੇ ਹਾਂ, ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੜਕਾਂ ਤੇ ਵਾਪਰਦੇ ਸੜਕ ਹਾਦਸਿਆਂ ਦੀ, ਜਿਹੜੇ ਕਿ ਹਮੇਸ਼ਾ ਕਿਸੇ ਨਾ ਕਿਸੇ ਦੀ ਅਣਗਹਿਲੀ ਦੇ ਚਲਦਿਆਂ ਹੀ ਵਾਪਰਦੇ ਹਨ। ਜੇਕਰ ਪਟਿਆਲਾ ਟਰੈਫ਼ਿਕ ਪੁਲਿਸ ਦੇ ਅੰਕੜਿਆਂ ਨੂੰ ਹੀ ਸੱਚ ਮੰਨ ਲਿਆ ਜਾਵੇ ਤਾਂ, ਇੱਥੇ ਮਹਿਜ਼ 100 ਦਿਨਾਂ ਦੇ ਦੌਰਾਨ ਹੀ 118 ਲੋਕ ਵੱਖ ਵੱਖ ਤਰ੍ਹਾਂ ਦੇ ਹਾਦਸਿਆਂ ਦੇ ਦੌਰਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ।

ਅੰਕੜੇ ਬੋਲਦੇ ਹਨ, ਇਨ੍ਹਾਂ ਹਾਦਸਿਆਂ ਵਿੱਚ ਜਿੰਨੀਆਂ ਵੀ ਜਾਨਾਂ ਗਈਆਂ ਹਨ, ਉਹ ਜ਼ਿਆਦਾਤਰ ਟ੍ਰਿਪਲ ਰਾਈਡਿੰਗ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਤੇ ਓਵਰ ਸਪੀਡ ਦੇ ਕਾਰਨ ਵਾਪਰੇ ਸੜਕ ਹਾਦਸਿਆਂ ਦੇ ਚਲਦਿਆਂ ਹੀ ਗਈਆਂ ਹਨ। 

ਅੰਕੜੇ ਬੋਲਦੇ ਹਨ ਕਿ, ਚਾਲੂ ਸਾਲ ਦੇ 100 ਦਿਨਾਂ ਦੇ ਦੌਰਾਨ ਜਿੰਨੇ ਵੀ ਸੜਕ ਹਾਦਸੇ ਵਾਪਰੇ ਹਨ, ਉਨ੍ਹਾਂ ਵਿੱਚ 100 ਲੋਕ ਜ਼ਖਮੀ ਹੋ ਗਏ ਜਦਕਿ 177 ਜਣੇ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕਈ ਤਾਂ ਅੱਜ ਵੀ ਹਸਪਤਾਲਾਂ ਵਿੱਚ ਪਏ ਆਪਣੇ ਗੋਟੇ ਗਿੱਟਿਆਂ ਤੇ ਪਲੱਸਤਰ ਚੜ੍ਹਾਈ ਬੈਠੇ ਹਨ। ਗੱਲ ਕਰੀਏ ਜੇਕਰ ਸਾਲ 2018 ਦੇ ਦੌਰਾਨ ਵਾਪਰੇ ਸੜਕ ਹਾਦਸਿਆਂ ਦੀ ਤਾਂ ਇਸ ਦੇ 365 ਦਿਨਾਂ ਦੇ ਦੌਰਾਨ 389 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਸਨ। 

ਦੋਸਤੋ, ਅਜਿਹਾ ਵੀ ਨਹੀਂ ਹੈ ਕਿ, ਇਹ ਸਾਰੇ ਹਾਦਸੇ ਲੋਕਾਂ ਦੀਆਂ ਆਪਣੀ ਅਣਗਹਿਲੀ ਦੇ ਕਾਰਨ ਹੀ ਵਾਪਰੇ ਹਨ, ਇਨ੍ਹਾਂ ਵਿੱਚ ਕਈ ਹਾਦਸੇ ਅਜਿਹੇ ਵੀ ਹਨ ਜਿਨ੍ਹਾਂ ਦੀ ਵਜ੍ਹਾ, ਪਟਿਆਲਾ ਦਾ ਟ੍ਰਫ਼ਿਕ ਸਿਸਟਮ ਵੀ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਇੰਜੀਨੀਅਰ ਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ, ਇੱਥੇ ਕੁਝ ਇਹੋ ਜਿਹੇ ਪੁਆਇੰਟ ਤੇ ਚੌਰਾਹੇ ਹਨ, ਜਿਹੜੇ ਕਿ ਸੱਦਾ ਹੀ ਸੜਕ ਹਾਦਸਿਆਂ ਨੂੰ ਦਿੰਦੇ ਹੋਏ ਪ੍ਰਤੀਤ ਹੁੰਦੇ ਹਨ। 

ਦੋਸਤੋ, ਬਰਾੜ ਨੇ ਪਟਿਆਲਾ ਵਿੱਚ ਲਗਭਗ ਡੇਢ ਦਰਜਨ ਅਜਿਹੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਨਗਰ ਨਿਗਮ ਨੂੰ ਇਨ੍ਹਾਂ ਵਿੱਚ ਸੁਧਾਰ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਜੋ ਵੀ ਹੈ ਘੱਟ ਨਹੀਂ ਹੁੰਦੀਆਂ 118 ਲਾਸ਼ਾਂ ਉਹ ਵੀ ਉਸ ਵੇਲੇ ਜੇਕਰ ਇਹ ਸੜਕ ਹਾਦਸਿਆਂ ਦੇ ਦੌਰਾਨ ਹੀ ਚਲੀਆਂ ਜਾਣ ਤਾਂ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।