ਸੈਦੋਵਾਲ 'ਚ ਅਜ਼ਾਦੀ ਘੁਲਾਟੀਏ ਕਾਬਲ ਸਿੰਘ ਦੀ ਯਾਦ 'ਚ ਪਾਰਕ ਦਾ ਨਿਰਮਾਣ ਸ਼ੁਰੂ

Last Updated: Jan 12 2018 19:58

ਪਿੰਡ ਸੈਦੋਵਾਲ ਵਿਖੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਪੰਤਵੰਤੇ ਸੱਜਣਾਂ ਨੇ ਨੌਜਵਾਨ ਪੀੜੀ ਤੇ ਲੋਕਾਂ ਨੂੰ ਅਜ਼ਾਦੀ ਸੰਗਰਾਮ ਵਿੱਚ ਅਹਿੰਮ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆ ਬਾਰੇ ਜਾਣਕਾਰੀ ਦੇਣ ਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਪਿੰਡ ਵਿੱਚ ਅਜ਼ਾਦੀ ਘੁਲਾਟੀਏ ਕਾਬਲ ਸਿੰਘ ਦੇ ਨਾਂ 'ਤੇ ਇੱਕ ਪਾਰਕ ਬਣਾਉਣ ਦਾ ਕਾਰਜ ਸ਼ੁਰੂ ਕੀਤਾ। ਪਿੰਡ ਦੇ ਸਰਪੰਚ ਪਰਮਜੀਤ ਅਨੁਸਾਰ ਪਿੰਡ ਸੈਦੋਵਾਲ ਦੇ ਸ਼ਹੀਦ ਕਾਬਲ ਸਿੰਘ ਵੀਰ ਚੱਕਰ ਸਨਮਾਨਿਤ, ਹਰਨਾਮ ਸਿੰਘ, ਪ੍ਰੀਤਮ ਸਿੰਘ, ਸੁਰਮੁੱਖ ਸਿੰਘ, ਚੰਨਣ ਸਿੰਘ, ਹਰਨਾਮ ਸਿੰਘ, ਦਰਸ਼ਨ ਤੇ ਜਗਤ ਸਿੰਘ ਨੇ ਅਜ਼ਾਦੀ ਸੰਗਰਾਮ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਜਿਸ 'ਤੇ ਸੈਦੋਵਾਲ ਪਿੰਡ ਅੱਜ ਵੀ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅਜ਼ਾਦੀ ਘੁਲਾਟੀਆਂ ਨੂੰ ਯਾਦ ਰੱਖਣਾ ਸਾਡਾ ਸੱਭ ਦਾ ਫਰਜ਼ ਬਣਦਾ ਹੈ। ਇਸ ਲਈ ਪਿੰਡ ਵਿੱਚ ਉਨ੍ਹਾਂ ਦੀ ਯਾਦ 'ਚ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।