Loading the player...

ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ 'ਤੇ ਸਟੂਡੈਂਟਸ ਨੂੰ ਦਿੱਤੇ ਗਏ ਅਾਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੇ ਮੰਤਰ: ਅਕਸ਼ੇ ਸ਼ਰਮਾ

Vipan Sharma
Last Updated: Jan 12 2018 17:02

ਅੱਜ ਅਟਾਰੀ ਰੋਡ ਇੱਕ ਸਥਾਨਕ ਰਿਜ਼ੋਟਸ ਵਿਖੇ ਐਨ.ਐਸ.ਯੂ.ਆਈ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਦੀ ਅਗਵਾਈ ਹੇਠ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਟੂਡੈਂਟਸ ਦੀ ਵੱਡੀ ਗਿਣਤੀ ਨੇ ਹਾਜ਼ਰੀ ਭਰ ਉਨ੍ਹਾਂ ਨੂੰ ਯਾਦ ਕੀਤਾ। 

ਇਸ ਮੌਕੇ ਐਨ.ਐਸ.ਯੂ.ਆਈ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੇ ਕਿਹਾ ਕਿ ਅਸੀਂ ਸਵਾਮੀ ਵਿਵੇਕਾਨੰਦ ਜੀ ਦਾ ਜਨਮਦਿਨ ਮਨਾਉਣ ਲਈ ਇਕਠੇ ਹੋਏ ਹਾਂ ਅਤੇ ਅੱਜ ਦਾ ਦਿਨ ਮਨਾਉਣ ਦਾ ਮੁੱਖ ਮਕਸਦ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਨੂੰ ਜਾਗਰੂਕ ਕਰਕੇ ਦੇਸ਼ ਨੂੰ ਅੱਗੇ ਵਧਾਉਣਾ ਅਤੇ ਯੂਥ ਨੂੰ ਨਸ਼ਿਆ ਤੋਂ ਬਾਹਰ ਕੱਢ ਚੰਗਾ ਜੀਵਨ ਜੀਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਸਟੂਡੇਂਟ ਆਪਣੇ ਹੱਕ ਪ੍ਰਤੀ ਜਾਗਰੂਕ ਹੋ ਸਕਣ।