ਸ਼ਰਾਬੀ ਹਾਲਤ ਵਿੱਚ ਮਿਲੇ ਵਿਅਕਤੀ ਨੂੰ ਹਸਪਤਾਲ ਦਾਖਿਲ ਕਰਵਾਇਆ

Last Updated: Jan 13 2018 16:24

ਫ਼ਰੀਦਕੋਟ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੁੱਲ੍ਹੇ ਆਸਮਾਨ ਦੇ ਥੱਲੇ ਇੱਕ 50-55 ਸਾਲ ਦੀ ਉਮਰ ਦਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਮਿਲਣ 'ਤੇ ਇੱਕ ਮਜਮਾ ਜਿਹਾ ਲੱਗ ਗਿਆ ਜਿਸ 'ਤੇ ਆਉਣ-ਜਾਣ ਵਾਲੇ ਲੋਕ ਖੜ ਕੇ ਬੇਹੋਸ਼ ਪਏ ਵਿਅਕਤੀ ਨੂੰ ਵੇਖਣ ਲੱਗੇ ਜੋ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਸਭ ਪਾਸੇ ਤੋਂ ਅਨਜਾਣ ਸੀ। ਉਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਕੌਣ ਹੈ ਅਤੇ ਕਿਥੋਂ ਆਇਆ ਹੈ, ਆਪ ਉਹ ਕੁਝ ਕਹਿਣ ਤੇ ਸਮਝਣ ਦੀ ਸਥਿਤੀ ਵਿੱਚ ਨਹੀਂ ਸੀ।

ਇਸ ਲਈ ਉੱਥੇ ਖੜੇ ਲੋਕਾਂ ਨੇ ਉਸ ਨੂੰ ਸਖ਼ਤ ਸਰਦੀ ਵਿੱਚ ਖੁੱਲ੍ਹੇ ਆਸਮਾਨ ਥੱਲੇ ਮਰਨ ਲਈ ਛੱਡਣ ਦੀ ਬਜਾਏ ਉਸ ਨੂੰ ਕਿਤੇ ਸੁਰੱਖਿਅਤ ਸਥਾਨ 'ਤੇ ਪਹੁੰਚਾਉਣਾ ਮੁਨਾਸਬ ਸਮਝਿਆ ਅਤੇ ਇਸ ਦੀ ਜਾਣਕਾਰੀ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ। ਸਹਾਰਾ ਸਰਵਿਸ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ ਆਪਣੇ ਸਾਥੀਆਂ ਨਾਲ ਮੌਕੇ 'ਤੇ ਪਹੁੰਚੇ ਅਤੇ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ ਪਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉੁਸ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਉਪਰ ਗਰਮ ਕੰਬਲ ਦੇ ਦਿੱਤੇ। ਖ਼ਬਰ ਲਿਖੇ ਜਾਣ ਤੱਕ ਨਾ ਤਾਂ ਵਿਅਕਤੀ ਨੂੰ ਹੋਸ਼ ਆਇਆ ਸੀ ਅਤੇ ਨਾ ਹੀ ਉਸਦੀ ਕੋਈ ਪਹਿਚਾਣ ਹੋ ਸਕੀ ਹੈ।