Loading the player...

ਲੋਹੜੀ ਦੇ ਤਿੳੁਹਾਰ 'ਤੇ ਅੰਮ੍ਰਿਤਸਰ ਦੀ ਦੇਸੀ ਘਿਉ ਦੀ ਬਣੀ ਖਜ਼ੂਰ ਸ਼ਹਿਰੀ ਕਰਦੇ ਹਨ ਪਸੰਦ

Vipan Sharma
Last Updated: Jan 11 2018 15:36

ਅੰਮ੍ਰਿਤਸਰ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ। ਉੱਥੇ ਹੀ ਅੰਮ੍ਰਿਤਸਰ ਖਾਣ ਪੀਣ ਵਾਲੀਆਂ ਮਸ਼ਹੂਰ ਚੀਜ਼ਾਂ ਕਰਕੇ ਵੀ ਜਾਣਿਆ ਜਾਂਦਾ ਹੈ ਜਿਵੇਂ ਕਿ ਕੁਲਚੇ, ਛੋਲੇ, ਲੱਸੀ, ਆਦਿ। ਇਸੇ ਤਰਾਂ ਹੀ ਇੱਕ ਨਾਂਅ ਅੰਮ੍ਰਿਤਸਰ ਦੀ ਮਸ਼ਹੂਰ ਮੈਦੇ ਦੀ ਖਜ਼ੂਰ ਦਾ ਵੀ ਹੈ ਜੋ ਕਿ ਕੇਵਲ ਲੋਹੜੀ ਦੇ ਤਿਉਹਾਰ ਨਜ਼ਦੀਕ ਹੀ ਬਣਦੀ ਹੈ। ਇਸ ਬਾਰੇ ਜਦ ਖਜ਼ੂਰ ਤਿਆਰ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਪਿਛਲੇ 20 ਸਾਲਾਂ ਤੋਂ ਮਿਠਾਈ ਦਾ ਕੰਮ ਕਰ ਰਹੇ ਹਾਂ। ਲੋਹੜੀ ਦੇ ਤਿਉਹਾਰ 'ਤੇ ਅਨੇਕਾਂ ਹੀ ਲੋਕ ਸਾਡੀ ਦੇਸੀ ਘਿਉ ਦੀ ਬਣੀ ਖਜ਼ੂਰ ਪਸੰਦ ਕਰਦੇ ਹਨ। ਇਹ ਕੇਵਲ ਇਨ੍ਹਾਂ ਦਿਨਾਂ ਵਿੱਚ ਹੀ ਬਣਾਈ ਜਾਂਦੀ ਹੈ ਜਿਸ ਨੂੰ ਲੋਹੜੀ 'ਤੇ ਕਈ ਸ਼ਹਿਰਾਂ ਵਿੱਚ ਲੋਕ ਅੰਮ੍ਰਿਤਸਰ ਦੀ ਖਜ਼ੂਰ ਗਿਫ਼ਟ ਵਜੋਂ ਭੇਜਦੇ ਹਨ। ਇਸ ਨੂੰ ਮੈਦਾ, ਚੀਨੀ ਅਤੇ ਦੇਸੀ ਘਿਉ ਨਾਲ ਤਿਆਰ ਕੀਤਾ ਜਾਂਦਾ ਹੈ।