ਮਿਡ ਡੇ ਮੀਲ ਵਰਕਰਾਂ ਨੇ ਕੀਤਾ ਰੋਸ ਜ਼ਾਹਿਰ

Last Updated: Jan 13 2018 18:30

ਮਿਡ ਡੇ ਮੀਲ ਵਰਕਰ ਯੂਨੀਅਨ ਦੇ ਮੈਂਬਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਕਨਵੀਨਰ ਸੰਤੋਖ ਪਾਸੀ ਦੀ ਅਗਵਾਈ ਹੇਠ ਡੀ.ਸੀ ਪਠਾਨਕੋਟ ਨੂੰ ਮਿਲੇ। ਯੂਨੀਅਨ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਂਅ ਮੰਗ ਪੱਤਰ ਜ਼ਿਲ੍ਹਾ ਮੁਖੀ ਪਠਾਨਕੋਟ ਨੂੰ ਦਿੱਤਾ। ਸੰਤੋਖ ਪਾਸੀ ਨੇ ਦੱਸਿਆ ਕਿ ਸਰਕਾਰ ਮਿਡ ਡੇ ਮੀਲ ਵਰਕਰਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਮਿਡ ਡੇ ਮੀਲ ਵਰਕਰ ਬਹੁਤ ਹੀ ਘੱਟ ਮਾਨ ਭੱਤੇ ਉੱਪਰ ਕੰਮ ਕਰ ਰਹੇ ਹਨ ਅਤੇ ਘਟ ਤਨਖ਼ਾਹ ਕਾਰਨ ਪਰਿਵਾਰ ਦਾ ਖਰਚਾ ਕਰ ਪਾਉਣਾ ਮੁਸ਼ਕਿਲ ਹੋ ਰਿਹਾ ਹੈ।

ਇਨ੍ਹਾਂ ਵਰਕਰਾਂ ਨੂੰ ਡੀ.ਸੀ ਰੇਟ ਉੱਪਰ ਪੂਰੇ ਸਾਲ ਮਾਨ ਭੱਤਾ ਦਿੱਤਾ ਜਾਵੇ। ਉੱਥੇ ਹੀ ਸਕੂਲ ਵਿੱਚ ਪੱਚੀ ਬਚਿਆ ਉੱਪਰ ਇੱਕ ਮਿਡ ਡੇ ਮੀਲ ਵਰਕਰ ਨੂੰ ਰੱਖਿਆ ਜਾਵੇ। ਇਸ ਦੇ ਨਾਲ ਉਨ੍ਹਾਂ ਦਾ ਪੰਜ ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਵੇ। ਰੋਟੀ ਬਣਾਉਣ ਤੋਂ ਇਲਾਵਾ ਇਲਾਵਾ ਸਕੂਲ ਵਿੱਚ ਕੋਈ ਹੋਰ ਕੰਮ ਨਾ ਲਿਆ ਜਾਵੇ ਅਤੇ ਵਰਕਰਾਂ ਦੀ ਪੱਕੀ ਭਰਤੀ ਕੀਤੀ ਜਾਵੇ ਤਾਂ ਜੋ ਇਹ ਮਿਡ ਡੇ ਮੀਲ ਵਰਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ।