Loading the player...

ਮਾਈਨਿੰਗ ਅਫਸਰ ਨਹੀਂ ਕਰ ਰਹੇ ਕੋਈ ਕਾਰਵਾਈ, ਧੜਲੇ ਨਾਲ ਹੋ ਰਹੀ ਹੈ ਰੇਤ ਮਾਈਨਿੰਗ : ਮਠਾਰੂ

Last Updated: Feb 12 2018 17:26

ਅੱਜ ਮਾਈਨਿੰਗ ਅਫਸਰ ਦੇ ਦਫਤਰ ਵਿਖੇ ਅਜਨਾਲਾ ਵਾਸੀ ਗੁਰਮੇਜ਼ ਸਿੰਘ ਮਠਾਰੂ ਨੇ ਪਿੰਡ ਵਾਸੀਆਂ ਨਾਲ ਮਿਲਕੇ ਰੇਤ ਮਾਫਿਆ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਪਰ ਇਸ ਦੌਰਾਨ ਕੋਈ ਅਫਸਰ ਮੌਕੇ 'ਤੇ ਨਾ ਮੌਜੂਦ ਹੋਣ ਕਰਕੇ ਮੋਬਾਇਲ 'ਤੇ ਹੀ ਫੰਕਸ਼ਨ ਮਾਈਨਿੰਗ ਅਫਸਰ ਭਗਤ ਸਿੰਘ ਨੂੰ ਆਪਣੀਆਂ ਮੰਗਾਂ ਦੱਸੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਜਨਾਲਾ ਖੇਤਰ ਵਿੱਚ ਵੱਖ-ਵੱਖ ਥਾਵਾਂ 'ਤੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਪੁਲਿਸ ਦੀ ਵੀ ਮਿਲੀ ਭੁਗਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਰੇਤ ਮਾਫਿਆ ਦੇ ਖਿਲਾਫ਼ ਅੱਜ ਸ਼ਾਮ ਤੱਕ ਪਰਚੇ ਦਰਜ ਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀ ਵੱਡੇ ਪੱਧਰ 'ਤੇ ਰੋਡ ਜਾਮ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਣਗੇ।