Loading the player...

ਬੀਤੀ ਸ਼ਾਮ ਤੇਜ਼ ਮੀਂਹ ਪੈਣ ਨਾਲ ਕੁਝ ਥਾਵਾਂ ਤੇ ਗੜੇ ਵੀ ਡਿੱਗੇ

Vipan Sharma
Last Updated: Feb 13 2018 12:04

ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਤਹਿਤ ਬੀਤੀ ਦੇਰ ਰਾਤ ਤੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਲਗਾਤਾਰ ਰੁੱਕ-ਰੁੱਕ ਕੇ ਮੀਂਹ ਪੈਦਾ ਰਿਹਾ ਹੈ ਅਤੇ ਕੁਝ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ, ਜਿਸ ਨਾਲ ਪਾਲਾ ਮੁੜ ਵੱਧ ਗਿਆ ਹੈ। ਅੰਮ੍ਰਿਤਸਰ ਵਿੱਚ 7 ਐਮ.ਐਮ ਅਤੇ ਜੰਡਿਆਲਾ ਵਿੱਚ 4 ਐਮ.ਐਮ ਬਾਰਸ਼ ਦਰਜ ਕੀਤੀ ਗਈ ਸੀ। ਇਸ ਮੌਕੇ ਨਿਊਜ਼ ਨੰਬਰ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੁਨਾਕਸ਼ੀ ਮਹਾਜਨ ਨੇ ਕਿਹਾ ਕਿ ਬਿਨ ਮੌਸਮ ਬਰਸਾਤ ਅਤੇ ਗੜੇ ਡਿੱਗਣੇ ਕਾਫੀ ਚੰਗੇ ਲੱਗ ਰਹੇ ਹਨ ਹੈ ਪਰ ਇਸ ਨਾਲ ਕਾਰੋਬਾਰ ਤੇ ਥੋੜ੍ਹਾ ਮੰਦੀ ਦਾ ਅਸਰ ਜ਼ਰੂਰ ਪਿਆ। ਇਸ ਦੌਰਾਨ ਮਨਵੀਰ ਨੇ ਕਿਹਾ ਕਿ ਅੰਮ੍ਰਿਤਸਰ ਦਾ ਮੌਸਮ ਬਹੁਤ ਵਧੀਆ ਹੈ ਅਤੇ ਕੁੱਲੂ ਮਨਾਲੀ ਵਾਲੀ ਫੀਲਿੰਗ ਆ ਰਹੀ ਹੈ।