Loading the player...

ਅਾਮ ਜਨਤਾ ਨੇ ਹੜਤਾਲ ਕਰਨ ਵਾਲੇ ਡਾਕਟਰਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

Vipan Sharma
Last Updated: Feb 12 2018 15:31

ਪਿਛਲੇ ਦਿਨੀਂ ਡਾਕਟਰਾਂ ਵੱਲੋਂ ਐਮ.ਪੀ ਅੋਜਲਾ ਦੇ ਖਿਲਾਫ ਕੀਤੀ ਗਈ ਹੜਤਾਲ ਦੇ ਵਿਰੋਧ ਵਿੱਚ ਅੱਜ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਉਕਤ ਡਾਕਟਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲਵਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਡਾਕਟਰ ਗਲਤ ਹਨ, ਸਿਰਫ ਉਹੀ ਹੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬ ਮਰੀਜ਼ਾਂ ਨਾਲ ਕੁੱਝ ਡਾਕਟਰ ਅਜੇ ਵੀ ਧੱਕਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲ ਰਹੀਆਂ ਸ਼ਹੂਲਤਾਂ ਨਹੀਂ ਦੇ ਰਹੇ। ਲਵਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਡਾਕਟਰਾਂ ਨੇ ਆਪਣਾ ਰਵੱਈਆ ਨਾ ਬਦਲਿਆ ਅਤੇ ਗਲਤ ਡਾਕਟਰਾਂ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਆਮ ਜਨਤਾ ਇਸਦੇ ਖਿਲਾਫ਼ ਸੰਘਰਸ਼ ਕਰੇਗੀ।